quikadwise

ਦਫਤਰ ਦਾ ਐਡਰੈੱਸ 

ਅਪੋਇੰਟਮੈਂਟ

ਮੈਸਜ ਕਰੋ

Power of attorney

ਜਰਨਲ ਜਾਂ ਸਪੈਸ਼ਲ ਪਾਵਰ ਆਫ ਅਟਾਰਨੀ, ਇੰਡੀਆ ਵਿੱਚ ਕਿਸੇ ਵੀ ਕੰਮ ਲਈ।

Power of attorney ਦੀ ਪ੍ਰਕ੍ਰਿਆ ਬਾਰੇ ਜਾਣਕਾਰੀ

ਤੁਹਾਡੇ ਕੋਲੋਂ ਕਿਸੇ ਦਫ਼ਤਰੀ ਕੰਮ ਲਈ ਜਾਂ ਕਿਸੇ ਕੇਸ ਦੀ ਪੈਰਵਾਈ ਕਰਨ ਲਈ ਸਪੈਸ਼ਲ ਜਾਂ ਜਰਨਲ ਪਾਵਰ ਆਫ ਅਟੋਰਨੀ ਮੰਗੀ ਗਈ ਹੈ ? ਫਰਾਂਸ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਵਰ ਆਫ ਅਟੋਰਨੀ ਬਣਾਉਣ ਲਈ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ। ਪਾਵਰ ਆਫ਼ ਅਟਾਰਨੀ ਦੇਣਾ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਛੋਟੀ ਜਿਹੀ ਗਲਤੀ ਸਾਰਾ ਕੰਮ ਖ਼ਰਾਬ ਕਰ ਸਕਦੀ ਹੈ। ਇਸ ਲਈ ਇਸ ਪ੍ਰਕਿਰਿਆ ਨੂੰ ਬਹੁਤ ਹੀ ਧਿਆਨ ਨਾਲ ਕਰਨ ਦੀ ਜ਼ਰੂਰਤ ਹੈ।ਛੋਟੀ ਜਿਹੀ ਗਲਤੀ ਹੋਣ ਤੇ ਸਾਰੀ ਪ੍ਰਕਿਰਿਆ ਦੁਬਾਰਾ ਤੋਂ ਸ਼ੁਰੂ ਕਰਨੀ ਪਵੇਗੀ। ਜਿਸ ਨਾਲ ਪੈਸੇ ਅਤੇ ਸਮੇਂ ਦੀ ਬਰਬਾਦੀ ਹੋਵੇਗੀ।

ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਆਪਣੇ ਵਕੀਲ ਜਾਂ ਜੋ ਵੀ ਉੱਥੇ ਤੁਹਾਡੇ ਕੇਸ ਦੀ ਪੈਰਵਾਈ ਕਰ ਰਿਹਾ ਹੈ ਜਾਂ ਕਰਵਾ ਰਿਹਾ ਹੈ, ਉਸ ਤੋਂ ਇਹ ਕੁਝ ਸਵਾਲ ਪੁੱਛੋ।

  • Power of attorney ਨੂੰ ਅਟੈਸਟਡ ਕਿੱਥੋਂ ਕਰਵਾਉਣਾ ਹੈ? ਨੋਟਰੀ ਦਫ਼ਤਰ ਤੋਂ, ਜਾਂ ਇੰਡੀਅਨ ਐਮਬੈਸੀ ਤੋਂ? ਜਾਂ ਫਿਰ ਦੋਨਾਂ ਤੋਂ?
  • ਕਿੰਨੇ ਗਵਾਹਾਂ ਦੀ ਲੋੜ ਹੈ?
  • ਪਾਵਰ ਆਫ ਅਟਾਰਨੀ ਤੋਂ ਇਲਾਵਾ, ਹੋਰ ਕਿਹੜੇ-ਕਿਹੜੇ ਪਾਵਰ ਆਫ ਅਟਾਰਨੀ ਦੇ ਨਾਲ ਅਟੈਸਟਡ ਕਰਵਾ ਕੇ ਭੇਜਣੇ ਹਨ।
  • ਇਸ ਤੋਂ ਇਲਾਵਾ ਉਹਨਾਂ ਦੀ ਕੋਈ ਵਿਸ਼ੇਸ਼ ਮੰਗ ਹੈ?

ਦਫਤਰ ਆਉਣ ਲਈ ਅਪੋਇੰਟਮੈਂਟ ਜਰੂਰੀ ਹੈ।

ਕਿਸੇ ਵੀ ਸੇਵਾ ਲਈ ਅਪੋਇੰਟਮੈਂਟ ਬੁੱਕ ਕਰਨਾ ਲਾਜ਼ਮੀ ਹੈ। ਅਪੋਇੰਟਮੈਂਟ ਸਿਸਟਮ ਤੁਹਾਡੀ ਸਹੂਲਤ ਦੇ ਲਈ ਹੈ। ਹੇਠਾਂ ਦਿੱਤੇ ਬਟਨ ਤੇ ਕਲਿਕ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰੋ। 

NOC ਸਰਟੀਫਿਕੇਟ ਦੀ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ਼

  • ਪਾਸਪੋਰਟ
  • ਸੇਜੋਉਰ ਕਾਰਡ
  • ਫਰਾਂਸ ਦੇ ਪਤੇ ਦਾ ਬਿੱਲ (EDF, Free, SFR ਜਾਂ ਕੋਈ ਹੋਰ)
  • ਗਵਾਹਾਂ ਦੇ ਪਾਸਪੋਰਟ
  • ਗਵਾਹਾਂ ਦੇ ਸੇਜੋਉਰ ਕਾਰਡ
  • ਗਵਾਹਾਂ ਦੇ ਨਾਮ ’ਤੇ ਬਿੱਲ
  • ਜਿਸ ਦੇ ਨਾਂਮ ਤੇ ਪਾਵਰ ਆਫ ਅਟਾਰਨੀ ਬਣਨੀ ਹੈ, ਉਸਦੇ ਆਧਾਰ ਕਾਰਡ ਦੀ ਕਾਪੀ।

ਸਾਨੂੰ ਫੋਨ ਕਰਨ ਲਈ ਜਰੂਰੀ ਸੂਚਨਾਂ।

ਫੋਨ ਕਰਨ ਤੋਂ ਪਹਿਲਾਂ ਪੇਜ ਨੂੰ ਧਿਆਨ ਨਾਲ ਦੇਖੋ।  ਲੱਗਭਗ ਸਾਰੀ ਜਾਣਕਾਰੀ ਪੇਜ ਤੇ ਦਿੱਤੀ ਗਈ ਹੈ।

ਸਾਨੂੰ ਸੰਪਰਕ ਕਰਨ ਲਈ 08 25 14 97 11 ਤੋਂ ਇਲਾਵਾ ਕੋਈ ਹੋਰ ਨੰਬਰ ਨਹੀਂ ਹੈ। ਅਤੇ ਇਹ ਇਕ ਪੇਡ ਨੰਬਰ ਹੈ। ਜੇ ਤੁਹਾਡੇ ਫੋਨ ਤੋਂ ਇਸਤੇ ਕਾਲ ਨਹੀਂ ਲੱਗਦੀ ਤਾਂ ਇਸਦਾ ਮਤਲਬ ਤੁਸੀਂ ਆਪਣੀ ਸੈਟਿੰਗ ਵਿੱਚ ਪੇਡ ਨੰਬਰ ਬਲਾਕ ਕੀਤੇ ਹੋਏ ਹਨ। 

ਤੁਹਾਡੇ ਸਵਾਲ

ਕੀ ਇਸ ਕਾਰਵਾਈ ਨੂੰ ਕਰਨ ਲਈ ਕੋਈ ਐਮਰਜੈਂਸੀ ਪ੍ਰੋਸੈਸ ਹੈ?

ਇਸ ਨੂੰ ਕਰਨ ਲਈ ਕੋਈ ਵੀ ਐਮਰਜੈਂਸੀ ਪ੍ਰੋਸੈਸ ਨਹੀਂ ਹੈ। ਪਰ ਇਸ ਪ੍ਰਕਿਰਿਆ ਨੂੰ ਥੋੜ੍ਹਾ ਤੇਜ਼ ਕੀਤਾ ਜਾ ਸਕਦਾ ਹੈ, ਪਰ ਯਾਦ ਰੱਖੋ, ਤੇਜ਼ ਕਰਨ ਦੀ ਪ੍ਰਕਿਰਿਆ ਦੇ ਵਿੱਚ ਫੀਸ ਬਹੁਤ ਜ਼ਿਆਦਾ ਲੱਗਦੀ ਹੈ।

ਪਾਵਰ ਆਫ਼ ਅਟਾਰਨੀ ਤਿਆਰ ਹੋ ਕੇ ਆਉਣ ਨੂੰ ਕਿੰਨਾ ਸਮਾਂ ਲੱਗੇਗਾ?

ਇਸ ਬਾਰੇ ਜਾਣਕਾਰੀ ਦੇਣਾ ਥੋੜ੍ਹਾ ਮੁਸ਼ਕਲ ਹੈ, ਕਿਉਂਕਿ ਇਹ ਕਈ ਵੱਖ-ਵੱਖ ਕਾਰਨਾਂ ਅਤੇ ਤੱਥਾਂ ’ਤੇ ਨਿਰਭਰ ਕਰਦਾ ਹੈ। ਤੁਹਾਡੇ ਕੋਲ ਪੇਪਰ ਹਨ? ਪਾਵਰ ਆਫ ਅਟਾਰਨੀ ਅਟੈਸਟਡ ਕਿਸ ਤੋਂ ਕਰਵਾਉਣੀ ਹੈ—ਨੋਟਰੀ ਤੋਂ ਜਾਂ ਇੰਡੀਅਨ ਐਮਬੈਸੀ ਤੋਂ? ਗਵਾਹਾਂ ਦੀ ਕਿੰਨੀ ਲੋੜ ਹੈ? ਪਾਵਰ ਆਫ ਅਟਾਰਨੀ ਨੂੰ ਘੱਟ ਤੋਂ ਘੱਟ ਤਿਆਰ ਹੋਣ ਵਿੱਚ 3 ਤੋਂ 5 ਹਫ਼ਤੇ ਦਾ […]

ਮੇਰਾ ਪਾਸਪੋਰਟ ਵੈਧ (valid) ਨਹੀਂ ਹੈ। ਕੀ ਮੈਂ ਪਾਵਰ ਆਫ ਅਟਾਰਨੀ ਭੇਜ ਸਕਦਾ ਹਾਂ?

ਨਹੀਂ ਜੀ, ਐਂਬੈਸੀ ਤੋਂ ਜਾਂ ਨੋਟਰੀ ਤੋਂ ਪਾਵਰ ਆਫ ਅਟਾਰਨੀ ਤਸਦੀਕ ਕਰਵਾਉਣ ਲਈ ਪਾਸਪੋਰਟ ਵੈਲਿਡ ਹੋਣਾ ਜ਼ਰੂਰੀ ਹੈ। ਜੇ ਕਿਸੇ ਤਰੀਕੇ ਨਾਲ ਇੱਥੇ ਪੈਰਵਾਈ ਕਰਵਾ ਵੀ ਦਿੱਤੀ ਜਾਂਦੀ ਹੈ, ਤਾਂ ਭਾਰਤ ਵਿੱਚ ਤੁਹਾਡੀ ਪਾਵਰ ਆਫ ਅਟਾਰਨੀ ਐਕਸੈਪਟ ਨਹੀਂ ਹੋਵੇਗੀ ਕਿਉਂਕਿ ਜ਼ਿਆਦਾਤਰ ਪਾਵਰ ਆਫ ਅਟੋਰਨੀ ਦੇ ਨਾਲ ਪਾਸਪੋਰਟ ਦੀ ਕਾਪੀ ਵੀ ਅਟੈਸਟਡ ਕਰਵਾ ਕੇ ਭੇਜਣੀ ਪੈਂਦੀ […]