quikadwise

ਦਫਤਰ ਦਾ ਐਡਰੈੱਸ 

ਅਪੋਇੰਟਮੈਂਟ

ਮੈਸਜ ਕਰੋ

ਬੱਚੇ ਦਾ ਪਾਸਪੋਰਟ ਰੀਨਿਊ

18 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਦਾ ਪਾਸਪੋਰਟ ਰੀਨਿਊ।

ਪਾਸਪੋਰਟ ਰਿਨਿਊ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ

ਤੁਸੀਂ ਬੱਚੇ ਦਾ ਪਾਸਪੋਰਟ ਰਿਨਿਊ ਕਰਵਾਉਣਾ ਹੈ ? ਫਾਈਲਾਂ ਤਿਆਰ ਕਰਨਾ, ਐਫਿਡੇਵਿਟ ਤਿਆਰ ਕਰਨਾ, ਫੋਟੋਆਂ ਅਤੇ ਅਜਿਹੇ ਕਈ ਨਿੱਕੇ-ਨਿੱਕੇ ਕੰਮਾਂ ਲਈ, ਤੁਹਾਨੂੰ ਭੱਜ-ਦੌੜ ਕਰਨ ਦੀ ਜ਼ਰੂਰਤ ਨਹੀਂ। ਲਗਭਗ 13 ਸਾਲ ਦੇ ਤਜਰਬੇ ਦੇ ਨਾਲ, ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਅਤੇ ਇਹ ਸਾਰੀ ਕਾਰਵਾਈ ਕਰਨ ਤੋਂ ਲੈ ਕੇ ਪਾਸਪੋਰਟ ਆਉਣ ਤੱਕ, ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ।

ਇਸ ਪੂਰੀ ਪ੍ਰਕਿਰਿਆ ਬਾਰੇ ਥੋੜ੍ਹੀ ਜਿਹੀ ਜਾਣਕਾਰੀ।

  1. ਆਪਣੀ ਅਪੋਇੰਟਮੈਂਟ ਬੁੱਕ ਕਰੋ।
  2. ਦੱਸੇ ਗਏ ਸਾਰੇ ਦਸਤਾਵੇਜ਼ ਅਤੇ ਬੱਚੇ ਨੂੰ ਲੈ ਕੇ ਦਫ਼ਤਰ ਆਓ?
  3. ਤੁਹਾਡੇ ਤੋਂ ਸਾਰੇ ਦਸਤਾਵੇਜ਼ ਲਏ ਜਾਣਗੇ। ਬੱਚੇ ਦੀਆਂ ਫੋਟੋਆਂ ਕੀਤੀਆਂ ਜਾਣਗੀਆਂ ਅਤੇ ਜਰੂਰੀ ਜਾਣਕਾਰੀ ਲਈ ਜਾਵੇਗੀ।
  4. ਜਾਣਕਾਰੀ ਅਤੇ ਦਸਤਾਵੇਜ਼ਾਂ ਦੇ ਨਾਲ ਤੁਹਾਡੀਆਂ ਫਾਈਲਾਂ ਤਿਆਰ ਕੀਤੀਆਂ ਜਾਣਗੀਆਂ।
  5. ਅੰਬੈਸੀ ਨਾਲ ਅਪੋਇੰਟਮੈਂਟ ਬੁੱਕ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
  6. ਤੁਸੀਂ ਅਪੋਇੰਟਮੈਂਟ ਲੈ ਕੇ ਆਪਣੀਆਂ ਫਾਈਲਾਂ ਕਲੈਕਟ ਕਰਣੀਆਂ ਹਨ। ਇਸੇ ਸਮੇਂ ਸਾਰੇ ਦਸਤਖ਼ਤ ਕਰਵਾਏ ਜਾਣਗੇ।
  7. ਮਿਲੀ ਹੋਈ ਅਪੋਇੰਟਮੈਂਟ ਦੇ ਹਿਸਾਬ ਨਾਲ, ਤੁਸੀਂ ਫਾਈਲਾਂ ਐਮਬੈਸੀ ਵਿੱਚ ਜਮ੍ਹਾਂ ਕਰਵਾਓਗੇ।
  8. ਭਾਰਤ ਵਿੱਚ ਪੁਲਿਸ ਇਨਕੁਆਇਰੀ ਤੋਂ ਬਾਅਦ ਅਤੇ ਅੰਬੈਸੀ ਵੱਲੋਂ ਲੋੜੀਂਦੇ ਸਮੇਂ ਤੋਂ ਬਾਅਦ, ਪਾਸਪੋਰਟ ਤਿਆਰ ਹੋ ਜਾਵੇਗਾ।
  9. ਤੁਸੀਂ ਪਾਸਪੋਰਟ ਅੰਬੈਸੀ ਤੋਂ ਕਲੈਕਟ ਕਰੋਗੇ।

ਦਫਤਰ ਆਉਣ ਲਈ ਅਪੋਇੰਟਮੈਂਟ ਜਰੂਰੀ ਹੈ।

ਕਿਸੇ ਵੀ ਸੇਵਾ ਲਈ ਅਪੋਇੰਟਮੈਂਟ ਬੁੱਕ ਕਰਨਾ ਲਾਜ਼ਮੀ ਹੈ। ਅਪੋਇੰਟਮੈਂਟ ਸਿਸਟਮ ਤੁਹਾਡੀ ਸਹੂਲਤ ਦੇ ਲਈ ਹੈ। ਹੇਠਾਂ ਦਿੱਤੇ ਬਟਨ ਤੇ ਕਲਿਕ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰੋ। 

ਜਨਮ ਰਜਿਸਟ੍ਰੇਸ਼ਨ ਅਤੇ ਪਾਸਪੋਰਟ ਦੀ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ਼

  • ਪਿਤਾ ਦਾ ਪਾਸਪੋਰਟ
  • ਮਾਤਾ ਦਾ ਪਾਸਪੋਰਟ
  • ਪਿਤਾ ਦਾ ਸੇਜੋਉਰ ਕਾਰਡ
  • ਮਾਤਾ ਦਾ ਸੇਜੋਉਰ ਕਾਰਡ
  • ਫਰਾਂਸ ਦੇ ਪਤੇ ਦਾ ਬਿੱਲ (EDF, Free, SFR ਜਾਂ ਕੋਈ ਹੋਰ)
  • ਬੱਚੇ ਦਾ DCEM ਕਾਰਡ
  • ਬੱਚੇ ਦਾ ਪਾਸਪੋਰਟ

ਜ਼ਰੂਰੀ ਦਸਤਾਵੇਜ਼ ਉਹਨਾਂ ਲਈ ਜਿਨ੍ਹਾਂ ਕੋਲ ਫਰਾਂਸ ਦੇ ਪੇਪਰ ਨਹੀਂ ਹਨ ਜਾਂ ਵੈਲਿਡ ਨਹੀਂ ਹਨ।

  • European ਸੇਜੋਉਰ ਕਾਰਡ (ਜੇ ਪਰਿਵਾਰ ਦੇ ਕਿਸੇ ਮੈਂਬਰ ਕੋਲ ਹੈ ਤਾਂ)
  • Schengen ਵੀਜ਼ੇ ਦੀ ਕਾਪੀ
  • ਬੱਚੇ ਦਾ ਸਕੂਲ ਸਰਟੀਫਿਕੇਟ (ਮੌਜੂਦਾ ਸਾਲ ਦਾ)

ਸਾਨੂੰ ਫੋਨ ਕਰਨ ਲਈ ਜਰੂਰੀ ਸੂਚਨਾਂ।

ਫੋਨ ਕਰਨ ਤੋਂ ਪਹਿਲਾਂ ਪੇਜ ਨੂੰ ਧਿਆਨ ਨਾਲ ਦੇਖੋ।  ਲੱਗਭਗ ਸਾਰੀ ਜਾਣਕਾਰੀ ਪੇਜ ਤੇ ਦਿੱਤੀ ਗਈ ਹੈ।

ਸਾਨੂੰ ਸੰਪਰਕ ਕਰਨ ਲਈ 08 25 14 97 11 ਤੋਂ ਇਲਾਵਾ ਕੋਈ ਹੋਰ ਨੰਬਰ ਨਹੀਂ ਹੈ। ਅਤੇ ਇਹ ਇਕ ਪੇਡ ਨੰਬਰ ਹੈ। ਜੇ ਤੁਹਾਡੇ ਫੋਨ ਤੋਂ ਇਸਤੇ ਕਾਲ ਨਹੀਂ ਲੱਗਦੀ ਤਾਂ ਇਸਦਾ ਮਤਲਬ ਤੁਸੀਂ ਆਪਣੀ ਸੈਟਿੰਗ ਵਿੱਚ ਪੇਡ ਨੰਬਰ ਬਲਾਕ ਕੀਤੇ ਹੋਏ ਹਨ। 

ਤੁਹਾਡੇ ਸਵਾਲ

ਮੈਂ ਫਾਈਲ ਤਿਆਰ ਕੀਤੀ ਹੈ। ਕੀ ਤੁਸੀਂ ਮੇਰੀ ਫਾਈਲ ਚੈੱਕ ਕਰ ਸਕਦੇ ਹੋ?

ਜੀ ਹਾਂ, ਫਾਈਲ ਤਿਆਰ ਕਰਨ ਦੀ ਅਤੇ ਫਾਈਲ ਚੈੱਕ ਕਰਨ ਦੀ ਫੀਸ ਬਿਲਕੁਲ ਸੇਮ ਹੈ। ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਡੀ ਫਾਈਲ ਚੈੱਕ ਕਰ ਸਕਦੇ ਹਾਂ।

ਕੀ ਅਸੀਂ ਫੋਟੋਗ੍ਰਾਫਰ ਤੋਂ ਫੋਟੋ ਕਰਵਾ ਸਕਦੇ ਹਾਂ?

ਭਾਰਤ ਸਰਕਾਰ ਦੇ ਨਵੇਂ ਸਿਸਟਮ ਵਿੱਚ ਫੋਟੋ ਅਪਲੋਡ ਹੁੰਦੀ ਹੈ, ਅਤੇ ਫੋਟੋ ਅਪਲੋਡ ਕਰਨ ਸਮੇਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਫੋਟੋ ਨੂੰ 2 ਤੋਂ 3 ਵਾਰ ਦੁਬਾਰਾ ਅਪਲੋਡ ਕਰਨਾ ਪੈਂਦਾ ਹੈ। ਇਸ ਕਰਕੇ ਤੁਹਾਡੀ ਫੋਟੋ ਸਾਡੇ ਕੋਲ ਦਫ਼ਤਰ ਵਿੱਚ ਹੀ ਹੋਵੇਗੀ। ਸਾਡੇ ਕੋਲ ਸਾਰੀ ਇਕਿਪਮੈਂਟ ਦਾ ਪ੍ਰਬੰਧ ਹੈ।

ਬੱਚੇ ਦੇ ਪਾਸਪੋਰਟ ਦੀ ਇਨਕੁਆਇਰੀ ਇੰਡੀਆ ਜਾਵੇਗੀ?

ਜੀ ਹਾਂ। ਚਾਹੇ ਬੱਚੇ ਦਾ ਜਨਮ ਫ਼ਰਾਂਸ ਵਿੱਚ ਹੋਇਆ ਹੈ, ਪਰ ਪਾਸਪੋਰਟ ਬਣਨ ਸਮੇਂ ਇਨਕੁਆਇਰੀ ਇੰਡੀਆ ਜਾਵੇਗੀ।