ਬਾਲਗ (+18) ਵਿਅਕਤੀ ਦਾ ਪਾਸਪੋਰਟ ਰਿਨਿਊ
18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਦਾ ਪਾਸਪੋਰਟ ਰਿਨਿਊ।
ਪਾਸਪੋਰਟ ਰਿਨਿਊ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ
ਤੁਸੀਂ ਆਪਣਾ ਪਾਸਪੋਰਟ ਰਿਨਿਊ ਕਰਵਾਉਣਾ ਹੈ ? ਫਾਈਲਾਂ ਤਿਆਰ ਕਰਨਾ, ਐਫਿਡੇਵਿਟ ਤਿਆਰ ਕਰਨਾ, ਫੋਟੋਆਂ ਅਤੇ ਅਜਿਹੇ ਕਈ ਨਿੱਕੇ-ਨਿੱਕੇ ਕੰਮਾਂ ਲਈ, ਤੁਹਾਨੂੰ ਭੱਜ-ਦੌੜ ਕਰਨ ਦੀ ਜ਼ਰੂਰਤ ਨਹੀਂ। ਲਗਭਗ 13 ਸਾਲ ਦੇ ਤਜਰਬੇ ਦੇ ਨਾਲ, ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਅਤੇ ਇਹ ਸਾਰੀ ਕਾਰਵਾਈ ਕਰਨ ਤੋਂ ਲੈ ਕੇ ਪਾਸਪੋਰਟ ਆਉਣ ਤੱਕ, ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ।
ਇਸ ਪੂਰੀ ਪ੍ਰਕਿਰਿਆ ਬਾਰੇ ਥੋੜ੍ਹੀ ਜਿਹੀ ਜਾਣਕਾਰੀ।
- ਆਪਣੀ ਅਪੋਇੰਟਮੈਂਟ ਬੁੱਕ ਕਰੋ।
- ਦੱਸੇ ਗਏ ਸਾਰੇ ਦਸਤਾਵੇਜ਼ ਲੈ ਕੇ ਦਫ਼ਤਰ ਆਓ।
- ਤੁਹਾਡੇ ਤੋਂ ਸਾਰੇ ਦਸਤਾਵੇਜ਼ ਲਏ ਜਾਣਗੇ। ਫੋਟੋਆਂ ਕੀਤੀਆਂ ਜਾਣਗੀਆਂ ਅਤੇ ਜਰੂਰੀ ਜਾਣਕਾਰੀ ਲਈ ਜਾਵੇਗੀ।
- ਜਾਣਕਾਰੀ ਅਤੇ ਦਸਤਾਵੇਜ਼ਾਂ ਦੇ ਨਾਲ ਤੁਹਾਡੀਆਂ ਫਾਈਲਾਂ ਤਿਆਰ ਕੀਤੀਆਂ ਜਾਣਗੀਆਂ।
- ਅੰਬੈਸੀ ਨਾਲ ਅਪੋਇੰਟਮੈਂਟ ਬੁੱਕ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
- ਤੁਸੀਂ ਅਪੋਇੰਟਮੈਂਟ ਲੈ ਕੇ ਆਪਣੀਆਂ ਫਾਈਲਾਂ ਕਲੈਕਟ ਕਰਣੀਆਂ ਹਨ। ਇਸੇ ਸਮੇਂ ਸਾਰੇ ਦਸਤਖ਼ਤ ਕਰਵਾਏ ਜਾਣਗੇ।
- ਮਿਲੀ ਹੋਈ ਅਪੋਇੰਟਮੈਂਟ ਦੇ ਹਿਸਾਬ ਨਾਲ, ਤੁਸੀਂ ਫਾਈਲਾਂ ਐਮਬੈਸੀ ਵਿੱਚ ਜਮ੍ਹਾਂ ਕਰਵਾਓਗੇ।
- ਭਾਰਤ ਵਿੱਚ ਪੁਲਿਸ ਇਨਕੁਆਇਰੀ ਤੋਂ ਬਾਅਦ ਅਤੇ ਅੰਬੈਸੀ ਵੱਲੋਂ ਲੋੜੀਂਦੇ ਸਮੇਂ ਤੋਂ ਬਾਅਦ, ਪਾਸਪੋਰਟ ਤਿਆਰ ਹੋ ਜਾਵੇਗਾ।
- ਤੁਸੀਂ ਪਾਸਪੋਰਟ ਅੰਬੈਸੀ ਤੋਂ ਕਲੈਕਟ ਕਰੋਗੇ।
ਦਫਤਰ ਆਉਣ ਲਈ ਅਪੋਇੰਟਮੈਂਟ ਜਰੂਰੀ ਹੈ।
ਕਿਸੇ ਵੀ ਸੇਵਾ ਲਈ ਅਪੋਇੰਟਮੈਂਟ ਬੁੱਕ ਕਰਨਾ ਲਾਜ਼ਮੀ ਹੈ। ਅਪੋਇੰਟਮੈਂਟ ਸਿਸਟਮ ਤੁਹਾਡੀ ਸਹੂਲਤ ਦੇ ਲਈ ਹੈ। ਹੇਠਾਂ ਦਿੱਤੇ ਬਟਨ ਤੇ ਕਲਿਕ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰੋ।
ਜਨਮ ਰਜਿਸਟ੍ਰੇਸ਼ਨ ਅਤੇ ਪਾਸਪੋਰਟ ਦੀ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ਼
- ਪਾਸਪੋਰਟ
- ਸੇਜੋਉਰ ਕਾਰਡ
- ਵਿਆਹ ਦਾ ਸਰਟੀਫਿਕੇਟ (ਜੇ ਵਿਆਹ ਹੋਇਆ ਹੈ) (ਜੇ ਪਤੀ/ਪਤਨੀ ਦਾ ਨਾਮ ਨਾਮ ਪਾਸਪੋਰਟ ਦੇ ਆਖਰੀ ਪੇਜ ਤੇ ਨਹੀਂ ਹੈ)
- ਪਤੀ/ਪਤਨੀ ਦਾ ਪਾਸਪੋਰਟ (ਜੇ ਵਿਆਹ ਹੋਇਆ ਹੈ) (ਜੇ ਪਤੀ/ਪਤਨੀ ਦਾ ਨਾਮ ਨਾਮ ਪਾਸਪੋਰਟ ਦੇ ਆਖਰੀ ਪੇਜ ਤੇ ਨਹੀਂ ਹੈ)
- ਪਤੀ/ਪਤਨੀ ਦਾ ਪਾਸਪੋਰਟ (ਜੇ ਵਿਆਹ ਹੋਇਆ ਹੈ) (ਜੇ ਉਹ ਫਰਾਂਸ ਵਿੱਚ ਹਨ) (ਜੇ ਪਤੀ/ਪਤਨੀ ਦਾ ਨਾਮ ਨਾਮ ਪਾਸਪੋਰਟ ਦੇ ਆਖਰੀ ਪੇਜ ਤੇ ਨਹੀਂ ਹੈ)
- ਫਰਾਂਸ ਦੇ ਪਤੇ ਦਾ ਬਿੱਲ (EDF, Free, SFR ਜਾਂ ਕੋਈ ਹੋਰ)
ਜ਼ਰੂਰੀ ਦਸਤਾਵੇਜ਼ ਉਹਨਾਂ ਲਈ ਜਿਨ੍ਹਾਂ ਕੋਲ ਫਰਾਂਸ ਦੇ ਪੇਪਰ ਨਹੀਂ ਹਨ ਜਾਂ ਵੈਲਿਡ ਨਹੀਂ ਹਨ।
- European ਸੇਜੋਉਰ ਕਾਰਡ (ਜੇ ਪਰਿਵਾਰ ਦੇ ਕਿਸੇ ਮੈਂਬਰ ਕੋਲ ਹੈ ਤਾਂ)
- Schengen ਵੀਜ਼ੇ ਦੀ ਕਾਪੀ
- ਪਿਛਲੇ 3 ਸਾਲਾਂ ਦੇ ਟੈਕਸ ਦਸਤਾਵੇਜ਼
- ਆਖਰੀ 3 ਮਹੀਨਿਆਂ ਦੀਆਂ ਬੈਂਕ ਸਟੇਟਮੈਂਟਾਂ
- ਮੈਡੀਕਲ ਕਾਰਡ (Aide Médicale ਕਾਰਡ, ਜਾਂ Carte Vitale ਦੀ Attestation): Medical Card
ਸਾਨੂੰ ਫੋਨ ਕਰਨ ਲਈ ਜਰੂਰੀ ਸੂਚਨਾਂ।
ਫੋਨ ਕਰਨ ਤੋਂ ਪਹਿਲਾਂ ਪੇਜ ਨੂੰ ਧਿਆਨ ਨਾਲ ਦੇਖੋ। ਲੱਗਭਗ ਸਾਰੀ ਜਾਣਕਾਰੀ ਪੇਜ ਤੇ ਦਿੱਤੀ ਗਈ ਹੈ।
ਸਾਨੂੰ ਸੰਪਰਕ ਕਰਨ ਲਈ 08 25 14 97 11 ਤੋਂ ਇਲਾਵਾ ਕੋਈ ਹੋਰ ਨੰਬਰ ਨਹੀਂ ਹੈ। ਅਤੇ ਇਹ ਇਕ ਪੇਡ ਨੰਬਰ ਹੈ। ਜੇ ਤੁਹਾਡੇ ਫੋਨ ਤੋਂ ਇਸਤੇ ਕਾਲ ਨਹੀਂ ਲੱਗਦੀ ਤਾਂ ਇਸਦਾ ਮਤਲਬ ਤੁਸੀਂ ਆਪਣੀ ਸੈਟਿੰਗ ਵਿੱਚ ਪੇਡ ਨੰਬਰ ਬਲਾਕ ਕੀਤੇ ਹੋਏ ਹਨ।
ਤੁਹਾਡੇ ਸਵਾਲ
ਮੈਂ ਫਾਈਲ ਤਿਆਰ ਕੀਤੀ ਹੈ। ਕੀ ਤੁਸੀਂ ਮੇਰੀ ਫਾਈਲ ਚੈੱਕ ਕਰ ਸਕਦੇ ਹੋ?
ਜੀ ਹਾਂ, ਫਾਈਲ ਤਿਆਰ ਕਰਨ ਦੀ ਅਤੇ ਫਾਈਲ ਚੈੱਕ ਕਰਨ ਦੀ ਫੀਸ ਬਿਲਕੁਲ ਸੇਮ ਹੈ। ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਡੀ ਫਾਈਲ ਚੈੱਕ ਕਰ ਸਕਦੇ ਹਾਂ।
ਕੀ ਅਸੀਂ ਫੋਟੋਗ੍ਰਾਫਰ ਤੋਂ ਫੋਟੋ ਕਰਵਾ ਸਕਦੇ ਹਾਂ?
ਭਾਰਤ ਸਰਕਾਰ ਦੇ ਨਵੇਂ ਸਿਸਟਮ ਵਿੱਚ ਫੋਟੋ ਅਪਲੋਡ ਹੁੰਦੀ ਹੈ, ਅਤੇ ਫੋਟੋ ਅਪਲੋਡ ਕਰਨ ਸਮੇਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਫੋਟੋ ਨੂੰ 2 ਤੋਂ 3 ਵਾਰ ਦੁਬਾਰਾ ਅਪਲੋਡ ਕਰਨਾ ਪੈਂਦਾ ਹੈ। ਇਸ ਕਰਕੇ ਤੁਹਾਡੀ ਫੋਟੋ ਸਾਡੇ ਕੋਲ ਦਫ਼ਤਰ ਵਿੱਚ ਹੀ ਹੋਵੇਗੀ। ਸਾਡੇ ਕੋਲ ਸਾਰੀ ਇਕਿਪਮੈਂਟ ਦਾ ਪ੍ਰਬੰਧ ਹੈ।
