ਜਨਮ ਰਜਿਸਟ੍ਰੇਸ਼ਨ ਅਤੇ ਬੱਚੇ ਦਾ ਪਹਿਲਾ ਪਾਸਪੋਰਟ
ਫਰਾਂਸ ਦੇ ਵਿੱਚ ਜਨਮੇ ਬੱਚੇ ਦੇ ਜਨਮ ਰਜਿਸਟ੍ਰੇਸ਼ਨ ਅਤੇ ਪਹਿਲੇ ਪਾਸਪੋਰਟ ਦੀ ਫਾਈਲ
ਜਨਮ ਰਜਿਸਟ੍ਰੇਸ਼ਨ ਅਤੇ ਪਹਿਲੇ ਪਾਸਪੋਰਟ ਦੀ ਪ੍ਰਕ੍ਰਿਆ ਬਾਰੇ ਜਾਣਕਾਰੀ
ਤੁਹਾਡੇ ਬੱਚੇ ਦਾ ਜਨਮ ਫ਼ਰਾਂਸ ਵਿੱਚ ਹੋਇਆ ਹੈ ? ਅਤੇ ਤੁਸੀਂ ਉਸਦਾ ਪਹਿਲਾ ਪਾਸਪੋਰਟ ਅਪਲਾਈ ਕਰਨ ਬਾਰੇ ਸੋਚ ਰਹੇ ਹੋ ? ਫਾਈਲਾਂ ਤਿਆਰ ਕਰਨਾ, ਐਫਿਡੇਵਿਟ ਤਿਆਰ ਕਰਨਾ, ਫੋਟੋਆਂ, ਕੋਰਟ ਵੱਲੋਂ ਤਸਦੀਕ, ਟ੍ਰਾਂਸਲੇਸ਼ਨ ਅਤੇ ਅਜਿਹੇ ਕਈ ਨਿੱਕੇ-ਨਿੱਕੇ ਕੰਮਾਂ ਲਈ, ਤੁਹਾਨੂੰ ਭੱਜ-ਦੌੜ ਕਰਨ ਦੀ ਜ਼ਰੂਰਤ ਨਹੀਂ। ਲਗਭਗ 13 ਸਾਲ ਦੇ ਤਜਰਬੇ ਦੇ ਨਾਲ, ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਅਤੇ ਇਹ ਸਾਰੀ ਕਾਰਵਾਈ ਕਰਨ ਤੋਂ ਲੈ ਕੇ ਪਾਸਪੋਰਟ ਆਉਣ ਤੱਕ, ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ।
ਇਸ ਪੂਰੀ ਪ੍ਰਕਿਰਿਆ ਬਾਰੇ ਥੋੜ੍ਹੀ ਜਿਹੀ ਜਾਣਕਾਰੀ।
- ਆਪਣੀ ਅਪੋਇੰਟਮੈਂਟ ਬੁੱਕ ਕਰੋ।
- ਦੱਸੇ ਗਏ ਸਾਰੇ ਦਸਤਾਵੇਜ਼ ਅਤੇ ਬੱਚੇ ਨੂੰ ਲੈ ਕੇ ਦਫ਼ਤਰ ਆਓ?
- ਤੁਹਾਡੇ ਤੋਂ ਸਾਰੇ ਦਸਤਾਵੇਜ਼ ਲਏ ਜਾਣਗੇ। ਬੱਚੇ ਦੀਆਂ ਫੋਟੋਆਂ ਕੀਤੀਆਂ ਜਾਣਗੀਆਂ ਅਤੇ ਜਰੂਰੀ ਜਾਣਕਾਰੀ ਲਈ ਜਾਵੇਗੀ।
- ਲੁੜੀਂਦੇ, ਦਸਤਾਵੇਜ਼ਾਂ ਨੂੰ ਤਸਦੀਕ ਅਤੇ ਟ੍ਰਾਂਸਲੇਟ ਕਰਵਾਇਆ ਜਾਵੇਗਾ।
- ਜਾਣਕਾਰੀ ਅਤੇ ਦਸਤਾਵੇਜ਼ਾਂ ਦੇ ਨਾਲ ਤੁਹਾਡੀਆਂ ਫਾਈਲਾਂ ਤਿਆਰ ਕੀਤੀਆਂ ਜਾਣਗੀਆਂ।
- ਅੰਬੈਸੀ ਨਾਲ ਅਪੋਇੰਟਮੈਂਟ ਬੁੱਕ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
- ਤੁਸੀਂ ਅਪੋਇੰਟਮੈਂਟ ਲੈ ਕੇ ਆਪਣੀਆਂ ਫਾਈਲਾਂ ਕਲੈਕਟ ਕਰਣੀਆਂ ਹਨ। ਇਸੇ ਸਮੇਂ ਸਾਰੇ ਦਸਤਖ਼ਤ ਕਰਵਾਏ ਜਾਣਗੇ।
- ਮਿਲੀ ਹੋਈ ਅਪੋਇੰਟਮੈਂਟ ਦੇ ਹਿਸਾਬ ਨਾਲ, ਤੁਸੀਂ ਫਾਈਲਾਂ ਐਮਬੈਸੀ ਵਿੱਚ ਜਮ੍ਹਾਂ ਕਰਵਾਓਗੇ।
- ਭਾਰਤ ਵਿੱਚ ਪੁਲਿਸ ਇਨਕੁਆਇਰੀ ਤੋਂ ਬਾਅਦ ਅਤੇ ਅੰਬੈਸੀ ਵੱਲੋਂ ਲੋੜੀਂਦੇ ਸਮੇਂ ਤੋਂ ਬਾਅਦ, ਜਨਮ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਪਾਸਪੋਰਟ ਤਿਆਰ ਹੋ ਜਾਣਗੇ।
- ਤੁਸੀਂ ਜਨਮ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਪਾਸਪੋਰਟ ਅੰਬੈਸੀ ਤੋਂ ਕਲੈਕਟ ਕਰੋਗੇ।
ਦਫਤਰ ਆਉਣ ਲਈ ਅਪੋਇੰਟਮੈਂਟ ਜਰੂਰੀ ਹੈ।
ਕਿਸੇ ਵੀ ਸੇਵਾ ਲਈ ਅਪੋਇੰਟਮੈਂਟ ਬੁੱਕ ਕਰਨਾ ਲਾਜ਼ਮੀ ਹੈ। ਅਪੋਇੰਟਮੈਂਟ ਸਿਸਟਮ ਤੁਹਾਡੀ ਸਹੂਲਤ ਦੇ ਲਈ ਹੈ। ਹੇਠਾਂ ਦਿੱਤੇ ਬਟਨ ਤੇ ਕਲਿਕ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰੋ।
ਜਨਮ ਰਜਿਸਟ੍ਰੇਸ਼ਨ ਅਤੇ ਪਾਸਪੋਰਟ ਦੀ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ਼
- ਬੱਚੇ ਦਾ ਜਨਮ ਸਰਟੀਫਿਕੇਟ — 2 ਮਹੀਨੇ ਤੋਂ ਵੱਧ ਪੁਰਾਣਾ ਨਾ ਹੋਵੇ
- ਪਿਤਾ ਦਾ ਪਾਸਪੋਰਟ
- ਮਾਤਾ ਦਾ ਪਾਸਪੋਰਟ
- ਪਿਤਾ ਦਾ ਸੇਜੋਉਰ ਕਾਰਡ
- ਮਾਤਾ ਦਾ ਸੇਜੋਉਰ ਕਾਰਡ
- ਵਿਆਹ ਦਾ ਸਰਟੀਫਿਕੇਟ
- ਫਰਾਂਸ ਦੇ ਪਤੇ ਦਾ ਬਿੱਲ (EDF, Free, SFR ਜਾਂ ਕੋਈ ਹੋਰ)
ਜ਼ਰੂਰੀ ਦਸਤਾਵੇਜ਼ ਉਹਨਾਂ ਲਈ ਜਿਨ੍ਹਾਂ ਕੋਲ ਫਰਾਂਸ ਦੇ ਪੇਪਰ ਨਹੀਂ ਹਨ ਜਾਂ ਵੈਲਿਡ ਨਹੀਂ ਹਨ।
- European ਸੇਜੋਉਰ ਕਾਰਡ (ਜੇ ਪਰਿਵਾਰ ਦੇ ਕਿਸੇ ਮੈਂਬਰ ਕੋਲ ਹੈ ਤਾਂ)
- Schengen ਵੀਜ਼ੇ ਦੀ ਕਾਪੀ
ਸਾਨੂੰ ਫੋਨ ਕਰਨ ਲਈ ਜਰੂਰੀ ਸੂਚਨਾਂ।
ਫੋਨ ਕਰਨ ਤੋਂ ਪਹਿਲਾਂ ਪੇਜ ਨੂੰ ਧਿਆਨ ਨਾਲ ਦੇਖੋ। ਲੱਗਭਗ ਸਾਰੀ ਜਾਣਕਾਰੀ ਪੇਜ ਤੇ ਦਿੱਤੀ ਗਈ ਹੈ।
ਸਾਨੂੰ ਸੰਪਰਕ ਕਰਨ ਲਈ 08 25 14 97 11 ਤੋਂ ਇਲਾਵਾ ਕੋਈ ਹੋਰ ਨੰਬਰ ਨਹੀਂ ਹੈ। ਅਤੇ ਇਹ ਇਕ ਪੇਡ ਨੰਬਰ ਹੈ। ਜੇ ਤੁਹਾਡੇ ਫੋਨ ਤੋਂ ਇਸਤੇ ਕਾਲ ਨਹੀਂ ਲੱਗਦੀ ਤਾਂ ਇਸਦਾ ਮਤਲਬ ਤੁਸੀਂ ਆਪਣੀ ਸੈਟਿੰਗ ਵਿੱਚ ਪੇਡ ਨੰਬਰ ਬਲਾਕ ਕੀਤੇ ਹੋਏ ਹਨ।
ਤੁਹਾਡੇ ਸਵਾਲ
ਬੱਚੇ ਦੇ ਜਨਮ ਤੋਂ ਕਿੰਨੇ ਸਮੇਂ ਬਾਅਦ ਅਸੀਂ ਪਾਸਪੋਰਟ ਅਪਲਾਈ ਕਰ ਸਕਦੇ ਹਾਂ?
ਬੱਚੇ ਦੇ ਜਨਮ ਤੋਂ ਇੱਕ ਮਹੀਨੇ ਬਾਅਦ ਪਾਸਪੋਰਟ ਅਪਲਾਈ ਕੀਤਾ ਜਾ ਸਕਦਾ ਹੈ। ਪਰ ਜ਼ਿਆਦਾ ਇੰਤਜ਼ਾਰ ਨਾ ਕੀਤਾ ਜਾਵੇ, ਕਿਉਂਕਿ ਨਿੱਤ ਬਦਲ ਰਹੇ ਕਾਨੂੰਨ ਅਤੇ ਹੋਰ ਕਾਰਨਾਂ ਕਰਕੇ ਪਾਸਪੋਰਟ ਦੇ ਕਾਨੂੰਨ ਹੋਰ ਸਖ਼ਤ ਹੋ ਸਕਦੇ ਹਨ। ਅਤੇ ਕਿਸੇ ਵੀ ਹਾਲਤ ਵਿੱਚ, ਬੱਚੇ ਦੀ ਉਮਰ 1 ਸਾਲ ਹੋਣ ਤੋਂ ਪਹਿਲਾਂ ਪਹਿਲਾਂ ਪਾਸਪੋਰਟ ਅਪਲਾਈ ਕੀਤਾ ਜਾਵੇ। ਨਹੀਂ […]
ਮੈਂ ਫਾਈਲ ਤਿਆਰ ਕੀਤੀ ਹੈ। ਕੀ ਤੁਸੀਂ ਮੇਰੀ ਫਾਈਲ ਚੈੱਕ ਕਰ ਸਕਦੇ ਹੋ?
ਜੀ ਹਾਂ, ਫਾਈਲ ਤਿਆਰ ਕਰਨ ਦੀ ਅਤੇ ਫਾਈਲ ਚੈੱਕ ਕਰਨ ਦੀ ਫੀਸ ਬਿਲਕੁਲ ਸੇਮ ਹੈ। ਜੇ ਤੁਸੀਂ ਚਾਹੋ ਤਾਂ ਅਸੀਂ ਤੁਹਾਡੀ ਫਾਈਲ ਚੈੱਕ ਕਰ ਸਕਦੇ ਹਾਂ।
ਕੀ ਅਸੀਂ ਫੋਟੋਗ੍ਰਾਫਰ ਤੋਂ ਫੋਟੋ ਕਰਵਾ ਸਕਦੇ ਹਾਂ?
ਭਾਰਤ ਸਰਕਾਰ ਦੇ ਨਵੇਂ ਸਿਸਟਮ ਵਿੱਚ ਫੋਟੋ ਅਪਲੋਡ ਹੁੰਦੀ ਹੈ, ਅਤੇ ਫੋਟੋ ਅਪਲੋਡ ਕਰਨ ਸਮੇਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰੀ ਫੋਟੋ ਨੂੰ 2 ਤੋਂ 3 ਵਾਰ ਦੁਬਾਰਾ ਅਪਲੋਡ ਕਰਨਾ ਪੈਂਦਾ ਹੈ। ਇਸ ਕਰਕੇ ਤੁਹਾਡੀ ਫੋਟੋ ਸਾਡੇ ਕੋਲ ਦਫ਼ਤਰ ਵਿੱਚ ਹੀ ਹੋਵੇਗੀ। ਸਾਡੇ ਕੋਲ ਸਾਰੀ ਇਕਿਪਮੈਂਟ ਦਾ ਪ੍ਰਬੰਧ ਹੈ।
ਬੱਚੇ ਦੇ ਪਾਸਪੋਰਟ ਦੀ ਇਨਕੁਆਇਰੀ ਇੰਡੀਆ ਜਾਵੇਗੀ?
ਜੀ ਹਾਂ। ਚਾਹੇ ਬੱਚੇ ਦਾ ਜਨਮ ਫ਼ਰਾਂਸ ਵਿੱਚ ਹੋਇਆ ਹੈ, ਪਰ ਪਾਸਪੋਰਟ ਬਣਨ ਸਮੇਂ ਇਨਕੁਆਇਰੀ ਇੰਡੀਆ ਜਾਵੇਗੀ।
ਫਾਈਲਾਂ ਜਮ੍ਹਾਂ ਕਰਵਾਉਣ ਲਈ ਐਮਬੈਸੀ ਵਿੱਚ ਕਿਸ ਨੂੰ ਜਾਣਾ ਪਵੇਗਾ?
ਜਦੋਂ ਤੱਕ ਬੱਚੇ ਦੀ ਉਮਰ 18 ਸਾਲ ਦੀ ਨਹੀਂ ਹੋ ਜਾਂਦੀ, ਕਾਨੂੰਨ ਦੇ ਮੁਤਾਬਕ ਹਰ ਵਾਰੀ ਪਾਸਪੋਰਟ ਰੀਨਿਊ ਕਰਵਾਉਣ ਲਈ ਜਾਂ ਪਹਿਲਾ ਪਾਸਪੋਰਟ ਬਣਾਉਣ ਲਈ ਮਾਤਾ-ਪਿਤਾ ਅਤੇ ਬੱਚੇ ਨੂੰ ਅੰਬੈਸੀ ਦੇ ਸਾਹਮਣੇ ਹਾਜ਼ਰ ਹੋਣਾ ਪਵੇਗਾ।
ਪਹਿਲਾ ਪਾਸਪੋਰਟ ਬਣ ਕੇ ਆਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਬਿਲਕੁਲ ਸਹੀ ਸਮਾਂ ਦੱਸਣਾ ਮੁਸ਼ਕਲ ਹੈ, ਕਿਉਂਕਿ ਇਹ ਕਈ ਤੱਥਾਂ ’ਤੇ ਨਿਰਭਰ ਕਰਦਾ ਹੈ—ਜਿਵੇਂ ਕਿ ਮਾਤਾ-ਪਿਤਾ ਕੋਲ ਪੇਪਰ ਹਨ ਜਾਂ ਨਹੀਂ, ਬੱਚੇ ਦੀ ਉਮਰ ਕਿੰਨੀ ਹੈ, ਅਤੇ ਇੰਡੀਆ ਵਿੱਚ ਇਨਕੁਆਇਰੀ ਆਦਿ। ਪਰ ਜ਼ਿਆਦਾਤਰ ਪਾਸਪੋਰਟ 3 ਤੋਂ 5 ਹਫ਼ਤਿਆਂ ਵਿੱਚ ਬਣ ਕੇ ਤਿਆਰ ਹੋ ਜਾਂਦੇ ਹਨ।
ਪਹਿਲੇ ਪਾਸਪੋਰਟ ਅਤੇ ਜਨਮ ਰਜਿਸਟ੍ਰੇਸ਼ਨ ਦੀ ਫਾਈਲ ਐਮਰਜੈਂਸੀ ਵਿੱਚ ਤਿਆਰ ਹੋ ਸਕਦੀ ਹੈ?
ਜੀ, ਕੁਝ ਹਾਲਾਤਾਂ ਦੇ ਵਿੱਚ ਤੁਹਾਡੀ ਫਾਈਲ ਨੂੰ ਜਲਦੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਪਰ ਇਸ ਦੇ ਲਈ ਜਿਆਦਾ ਫੀਸ ਲੱਗੇਗੀ।
ਪਹਿਲਾਂ ਪਾਸਪੋਰਟ ਅਤੇ ਜਨਮ ਰਜਿਸਟ੍ਰੇਸ਼ਨ ਦੀ ਫਾਈਲ ਨੂੰ ਤਿਆਰ ਕਰਨ ਲਈ ਕਿੰਨਾ ਸਮਾਂ ਲੱਗੇਗਾ?
ਫਾਈਲਾਂ ਤਿਆਰ ਕਰਨ ਨੂੰ ਜ਼ਿਆਦਾ ਸਮਾਂ ਨਹੀਂ ਲੱਗਦਾ। ਪਰ ਜਿਵੇਂ ਕਿ ਫਾਈਲਾਂ ਦੇ ਲਈ ਪੇਪਰ, ਕੋਰਟ ਤੋਂ ਅਟੈਸਟਡ ਕਰਵਾਉਣੇ ਪੈਂਦੇ ਹਨ, ਅਤੇ ਟ੍ਰਾਂਸਲੇਸ਼ਨ ਵੀ ਕਰਵਾਉਣੇ ਪੈਂਦੇ ਹਨ ਜਿਨ੍ਹਾਂ ਨੂੰ ਸਮਾਂ ਲੱਗਦਾ ਹੈ, ਇਸ ਕਰਕੇ ਜਨਮ ਰਜਿਸਟ੍ਰੇਸ਼ਨ ਅਤੇ ਪਹਿਲੇ ਪਾਸਪੋਰਟ ਦੀ ਫਾਈਲ ਤਿਆਰ ਕਰਨ ਨੂੰ 5 ਤੋਂ 6 ਹਫ਼ਤੇ ਦਾ ਸਮਾਂ ਲੱਗ ਸਕਦਾ ਹੈ।
