quikadwise

ਦਫਤਰ ਦਾ ਐਡਰੈੱਸ 

ਅਪੋਇੰਟਮੈਂਟ

ਮੈਸਜ ਕਰੋ

Consulate ਅਪੋਇੰਟਮੈਂਟ - ਪਾਸਪੋਰਟ ਜਮ੍ਹਾ ਕਰਵਾਓਣ ਲਈ

ਪਾਸਪੋਰਟ ਜਮ੍ਹਾ ਕਰਵਾਓਣ ਲਈ ਅਪੋਇੰਟਮੈਂਟ ਦੀ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਸ ਨੂੰ ਧਿਆਨ ਨਾਲ ਪੜੋ।

ਅਪੋਇੰਟਮੈਂਟ ਕਿਵੇਂ ਬੁੱਕ ਕਰਨੀ ਹੈ

ਅਪੋਇੰਟਮੈਂਟ ਬੁੱਕ ਕਰਨ ਦੀ ਪ੍ਰਕਿਰਿਆ ਲਈ ਵੀਡੀਓ ਧਿਆਨ ਨਾਲ ਦੇਖੋ। 

ਪਾਸਪੋਰਟ ਅਪੋਇੰਟਮੈਂਟ booking ਵੈਬਸਾਈਟ

ਹੇਠਾਂ ਦਿੱਤੇ ਬਟਨ ਤੇ ਕਲਿਕ ਕਰਕੇ ਅਪੋਇੰਟਮੈਂਟ booking ਵੈਬਸਾਈਟ ਤੇ ਜਾਓ।

ਅਪੋਇੰਟਮੈਂਟ ਲਈ ਕੁਝ ਜ਼ਰੂਰੀ ਸ਼ਰਤਾਂ।

ਅਪਾਇੰਟਮੈਂਟ ਬੁੱਕ ਕਰਨ ਦੀ ਸਾਰੀ ਵਿਧੀ ਉੱਪਰ ਦੱਸੀ ਗਈ ਹੈ। ਪਰ ਇਸ ਦੇ ਬਾਵਜੂਦ ਵੀ ਜੇ ਤੁਸੀਂ ਆਪਣੀ ਅਪਾਇੰਟਮੈਂਟ ਬੁੱਕ ਕਰਨ ਵਿੱਚ ਕਾਮਯਾਬ ਨਹੀਂ ਹੁੰਦੇ, ਤਾਂ ਸਾਡੇ ਦਫ਼ਤਰ ਵੱਲੋਂ ਇਹ ਸੇਵਾ ਦਿੱਤੀ ਜਾ ਸਕਦੀ ਹੈ। ਪਰ ਇਹ ਸੇਵਾ ਲੈਣ ਲਈ ਕੁਝ ਸ਼ਰਤਾਂ ਦਾ ਪਾਲਣ ਕਰਨਾ ਪਵੇਗਾ।

  • ਅਪੋਇੰਟਮੈਂਟ ਬੁੱਕ ਕਰਨ ਵਾਲੀ ਲਿਸਟ ਦੇ ਵਿੱਚ ਤੁਹਾਡਾ ਨਾਮ ਉਦੋਂ ਹੀ ਦਰਜ ਹੋਵੇਗਾ ਜਦੋਂ ਤੁਸੀਂ ਫੀਸ ਪੇਮੈਂਟ ਕਰੋਗੇ।
  • ਫੀਸ ਪੇਮੈਂਟ ਕਰਕੇ ਤੁਸੀਂ ਆਪ ਵੀ ਅਪੋਇੰਟਮੈਂਟ ਬੁੱਕ ਕਰਨ ਦਾ ਯਤਨ ਕਰ ਸਕਦੇ ਹੋ। ਪਰ ਜਿਵੇਂ ਹੀ ਤੁਹਾਨੂੰ ਅਪੋਇੰਟਮੈਂਟ ਮਿਲ ਜਾਂਦੀ ਹੈ, ਉਸਦੀ ਜਾਣਕਾਰੀ ਸਾਨੂੰ ਦੇਣੀ ਪਵੇਗੀ। ਜੇ ਤੁਸੀਂ ਜਾਣਕਾਰੀ ਨਹੀਂ ਦਿੰਦੇ ਅਤੇ ਸਾਡੇ ਵੱਲੋਂ ਵੀ ਅਪੋਇੰਟਮੈਂਟ ਬੁੱਕ ਹੋ ਜਾਂਦੀ ਹੈ, ਤਾਂ ਕੋਈ ਪੈਸਾ ਵਾਪਸ ਨਹੀਂ ਕੀਤਾ ਜਾਵੇਗਾ।
  • ਜਦੋਂ ਤੁਸੀਂ ਫਾਈਲ ਜਮ੍ਹਾਂ ਕਰਵਾਉਂਦੇ ਹੋ, ਤੁਹਾਨੂੰ ਅਪਾਇੰਟਮੈਂਟ ਦਾ ਸਮਾਂ ਦੱਸ ਦਿੱਤਾ ਜਾਂਦਾ ਹੈ। ਬਾਰ-ਬਾਰ ਉਹੀ ਗੱਲ ਲਈ ਫੋਨ ਕਰਕੇ ਆਪਣਾ ਅਤੇ ਸਾਡਾ ਸਮਾਂ ਖਰਾਬ ਨਾ ਕਰੋ।
  • ਅਪੋਇੰਟਮੈਂਟ ਬੁੱਕ ਕਰਨਾ ਬਹੁਤ ਮੁਸ਼ਕਿਲ ਹੈ। ਕਿਸੇ ਖਾਸ ਦਿਨ ਜਾਂ ਖਾਸ ਸਮੇਂ ਦੀ ਅਪੋਇੰਟਮੈਂਟ ਦਾ ਇੰਤਜ਼ਾਮ ਕਰਨਾ ਬਹੁਤ ਮੁਸ਼ਕਿਲ ਹੈ। ਕਿਸੇ ਵੀ ਕਾਰਨ ਕਰਕੇ ਜੇ ਤੁਸੀਂ ਉਸ ਅਪੋਇੰਟਮੈਂਟ 'ਤੇ ਨਹੀਂ ਜਾ ਸਕਦੇ, ਤਾਂ ਅਪੋਇੰਟਮੈਂਟ ਦੁਬਾਰਾ ਲੈਣੀ ਪਵੇਗੀ ਅਤੇ ਫੀਸ ਵੀ ਦੁਬਾਰਾ ਦੇਣੀ ਪਵੇਗੀ।