ਅਪੋਇੰਟਮੈਂਟ
ਅਪੋਇੰਟਮੈਂਟ ਸਰਵਿਸ ਤੁਹਾਡੀ ਸਭ ਦੀ ਸਹੂਲਤ ਦੇ ਲਈ ਹੈ। ਇਸਦਾ ਆਦਰ ਅਤੇ ਸਹੀ ਉਪਯੋਗ ਸਭ ਦਾ ਫਰਜ਼ ਬਣਦਾ ਹੈ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਨੂੰ ਸਾਡੇ ਦਫਤਰ ਵੱਲੋ ਕੋਈ ਸਰਵਿਸ ਨਹੀਂ ਦਿੱਤੀ ਜਾਵੇਗੀ।
ਅਪੋਇੰਟਮੈਂਟ ਬੁੱਕ ਕਰਨ ਤੋਂ ਪਹਿਲਾਂ ਕੁਝ ਜਰੂਰੀ ਜਾਣਕਾਰੀ।
- ਕਿਸੇ ਵੀ ਸੇਵਾ ਲਈ ਅਪੋਇੰਟਮੈਂਟ ਬੁੱਕ ਕਰਨਾ ਲਾਜ਼ਮੀ ਹੈ।
- ਇੱਕ ਤੋਂ ਵੱਧ ਅਪੋਇੰਟਮੈਂਟ ਬੁੱਕ ਕਰਨ ਵਾਲੇ ਦੀਆਂ ਸਾਰੀਆਂ ਅਪੋਇੰਟਮੈਂਟ ਰੱਦ ਕਰ ਦਿੱਤੀਆਂ ਜਾਣਗੀਆਂ।
- ਅਪੋਇੰਟਮੈਂਟ ਬੁੱਕ ਕਰਦੇ ਸਮੇ, ਸਹੀ ਈਮੇਲ, ਟੈਲੀਫੋਨ ਨੰਬਰ, ਅਤੇ ਹੋਰ ਜੋ ਵੀ ਜਾਣਕਾਰੀ ਮੰਗੀ ਗਈ ਹੈ ਦਿਓ।
- ਅਪੋਇੰਟਮੈਂਟ ਦੇ ਸਮੇਂ ਦੇ ਹਿਸਾਬ ਨਾਲ ਆਓ। ਜ਼ਿਆਦਾ ਪਹਿਲਾਂ ਜਾਂ ਦੇਰੀ ਨਾਲ ਆਉਣ ਤੇ ਦਾਖ਼ਲਾ ਨਹੀਂ ਦਿੱਤਾ ਜਾਵੇਗਾ। ਬੱਸ ਜਾ ਟ੍ਰੇਨ ਨੇ ਦੇਰ ਕਰ ਦਿੱਤੀ, ਦੂਰ ਰਹਿੰਦੇ ਹਾਂ। ਰਸਤੇ ਵਿੱਚ ਟ੍ਰੈਫਿਕ ਸੀ ਅਜਿਹਾ ਕੋਈ ਕਾਰਨ ਨਹੀਂ ਚੱਲੇਗਾ।
- ਅਪੋਇੰਟਮੈਂਟ ਬੁੱਕ ਕਰਕੇ ਨਾ ਆਉਣ ਵਾਲੇ ਦੀਆਂ ਅਗਲੀਆਂ ਸਾਰੀਆਂ ਅਪਾਇੰਟਮੈਂਟਾਂ ਰੱਦ ਕਰ ਦਿੱਤੀਆਂ ਜਾਣਗੀਆਂ। ਜ਼ਿਆਦਾ ਦੁਰਵਰਤੋਂ ਕਰਨ ਤੇ ਅਪਾਇੰਟਮੈਂਟ ਸਿਰਫ਼ ਫੀਸ ਭਰਕੇ ਹੀ ਮਿਲੇਗੀ।
ਜੇ ਤੁਸੀਂ ਇਹਨਾਂ ਸ਼ਰਤਾਂ ਨਾਲ ਸਹਿਮਤ ਹੋ, ਤਾਂ ਹੇਠਾਂ ਆਪਣੀ ਸਰਵਿਸ ਚੁਣ ਕੇ ਅਪੋਇੰਟਮੈਂਟ ਬੁੱਕ ਕਰ ਸਕਦੇ ਹੋ।
